Why You Need to Change Your Vehicle’s Cabin Air Filter
Other Articles
ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?
ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?

ਭਾਵੇਂ ਅਸੀਂ ਆਪਣੇ ਵਾਹਨਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਅਤੇ ਰੱਖ-ਰਖਾਅ ਕਰਦੇ ਹਾਂ, ਪਰ ਫਿਰ ਵੀ ਅੰਤ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਪੈਂਦੀ ਹੈ। ਬਹੁਤੀ ਵਾਰ ਇਹ ਆਮ ਤੌਰ 'ਤੇ ਕਿਸੇ ਪਾਰਟ ਦੀ ਟੁੱਟ-ਭੱਜ ਹੋਣ ਕਾਰਨ ਹੁੰਦਾ ਹੈ, ਪਰ ਕਈ ਵਾਰ ਕੋਈ ਰਗੜ ਖਾਂਦੇ ਰਹਿਣਾ ਜਾਂ ਕ੍ਰੈਸ਼ ਜ਼ਿੰਮੇਵਾਰ ਹੁੰਦਾ ਹੈ। ਕਾਰਨ ਜੋ ਵੀ ਹੋਵੇ, ਜੇਕਰ ਤੁਹਾਨੂੰ ਮੁਰੰਮਤ ਕਰਵਾਉਣ ਅਤੇ ਪੁਰਜ਼ਿਆਂ ਦੀ ਲੋੜ ਹੈ, ਤਾਂ ਤੁਹਾਡੇ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਤੁਸੀਂ ਆਪਣੀ ਸਥਾਨਕ ਡੀਲਰਸ਼ਿਪ 'ਤੇ ਜਾ ਸਕਦੇ ਹੋ ਅਤੇ ਅਸਲੀ ਪਾਰਟਸ ਖਰੀਦ ਸਕਦੇ ਹੋ, ਜਾਂ ਤੁਸੀਂ ਕਿਸੇ ਆਮ ਗੈਰੇਜ ਜਾਂ ਆਮ ਮੁਰੰਮਤ ਦੀ ਸਹੂਲਤ 'ਤੇ ਜਾ ਸਕਦੇ ਹੋ ਜੋ ਨੌਨ-ਜੈਨੁਇਨ ਪਾਰਟਸ ਦਿੰਦਾ ਹੈ, ਜਿਸ ਨੂੰ ਆਮ ਤੌਰ 'ਤੇ "ਆਫ਼ਟਰਮਾਰਕਿਟ" ਪਾਰਟਸ ਵਜੋਂ ਜਾਣਿਆ ਜਾਂਦਾ ਹੈ।

ਹੋਰ ਜਾਣੋ ›
ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ
ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ

ਤੁਸੀਂ ਕੈਨੇਡਾ ’ਚ ਭਾਵੇਂ ਕਿਤੇ ਵੀ ਹੋਵੋਂ, ਸਰਦੀਆਂ ਤੁਹਾਡੀ ਡਰਾਈਵਿੰਗ ਨੂੰ ਵਧੇਰੇ ਚੁਣੌਤੀਪੂਰਨ ਬਣਾ ਦਿੰਦੀਆਂ ਹਨ, ਇਸੇ ਲਈ ਸਾਨੂੰ ਉਸ ਦੀ ਤਿਆਰੀ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਸਰਦੀਆਂ ਦੇ ਟਾਇਰਾਂ ਤੋਂ ਲੈ ਕੇ ਸਰਦੀਆਂ ਦੇ ਵਾਈਪਰ ਬਲੇਡਜ਼ ਤੱਕ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਇਹ ਯਕੀਨੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਹਨ ਸੁਰੱਖਿਅਤ ਤੇ ਸਰਦੀਆਂ ਲਈ ਤਿਆਰ ਹੋਵੇ। ਇੱਥੇ ਕੁਝ ਨੁਕਤੇ ਦੱਸੇ ਜਾਂਦੇ ਹਨ:

ਹੋਰ ਜਾਣੋ ›

ਤੁਹਾਨੂੰ ਆਪਣੇ ਵਾਹਨ ਦਾ ਕੈਬਿਨ ਏਅਰ ਫ਼ਿਲਟਰ ਬਦਲਣ ਦੀ ਲੋੜ ਕਿਉਂ ਪੈਦੀ ਹੈ

ਇੱਕ ਕੈਬਿਨ ਏਅਰ ਫਿਲਟਰ ਗੰਦਗੀ, ਧੂੜ, ਧੂੰਆਂ, ਧੁੰਦ, ਪਰਾਗ, ਉੱਲੀ ਅਤੇ ਹੋਰ ਨਿਕਾਸੀਆਂ ਜਿਹੀਆਂ ਚੀਜ਼ਾਂ ਨੂੰ ਹੀਟਿੰਗ, ਵੈਂਟੀਲੇਸ਼ਨ, ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਰਾਹੀਂ ਤੁਹਾਡੇ ਵਾਹਨ ਦੇ ਕੈਬਿਨ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਇਹ ਹੋਰ ਗੰਦਗੀ ਦੇ ਕਣਾਂ ਨੂੰ ਵੀ ਬਾਹਰ ਰੱਖਦਾ ਹੈ, ਜਿਵੇਂ ਕਿ ਕੀੜੇ, ਚੂਹੇ ਦੀਆਂ ਮੀਂਗਣਾਂ, ਅਤੇ ਪੱਤੇ।

ਉਹ ਆਮ ਤੌਰ 'ਤੇ ਆਇਤਾਕਾਰ ਅਤੇ ਕਾਗਜ਼ ਅਤੇ ਹੋਰ ਰੇਸ਼ੇਦਾਰ ਪਦਾਰਥਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਗੰਦਗੀ ਨੂੰ ਬਿਹਤਰ ਢੰਗ ਨਾਲ ਫੜਨ ਲਈ ਪਲੀਟਸ (ਵਲ਼ ਜਾਂ ਤੈਹਾਂ) ਦੀ ਵਿਸ਼ੇਸ਼ਤਾ ਹੁੰਦੀ ਹੈ। ਜਦੋਂ ਹਵਾ ਕੈਬਿਨ ਏਅਰ ਫਿਲਟਰ ਵਿੱਚੋਂ ਲੰਘਦੀ ਹੈ, ਤਾਂ ਗੰਦਗੀ ਵਾਹਨ ਵਿੱਚ ਜਾਣ ਦੀ ਬਜਾਏ ਫ਼ਿਲਟਰ ’ਚ ਹੀ ਫਸ ਜਾਂਦੀ ਹੈ। ਅੰਤ ਵਿੱਚ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਫਿਲਟਰ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਇਸ ਸਬੰਧੀ ਕਾਰਗੁਜ਼ਾਰੀ ਬਿਹਤਰ ਰਹਿ ਸਕੇ।

ਕੈਬਿਨ ਦਾ ਏਅਰ ਫ਼ਿਲਟਰ ਅਕਸਰ ਕਿੰਨੀ ਕੁ ਦੇਰ ਬਾਅਦ ਬਦਲਣ ਦੀ ਲੋੜ ਪੈਂਦੀ ਹੈ?
Toyota ਕੰਪਨੀ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਹਰ 12 ਮਹੀਨਿਆਂ ਜਾਂ 16,000 ਕਿਲੋਮੀਟਰ 'ਤੇ ਬਦਲਣ ਦੀ ਸਿਫ਼ਾਰਸ਼ ਕਰਦੀ ਹੈ, ਇਹ ਵਾਹਨ ਦੇ ਨਾਲ-ਨਾਲ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੱਡੀ ਕਿੱਥੇ ਚਲਾਉਂਦੇ ਹੋ। ਜੇ ਤੁਸੀਂ ਹਵਾ ਪ੍ਰਦੂਸ਼ਣ ਵਾਲੇ ਖੇਤਰ ਵਿੱਚ ਰਹਿੰਦੇ ਹੋ ਜਾਂ ਤੁਸੀਂ ਨਿਯਮਿਤ ਤੌਰ 'ਤੇ ਧੂੜ ਵਾਲੀਆਂ ਕੱਚੀਆਂ ਸੜਕਾਂ 'ਤੇ ਗੱਡੀ ਚਲਾਉਂਦੇ ਹੋ, ਤਾਂ ਤੁਸੀਂ ਇਸ ਨੂੰ ਜਲਦੀ ਬਦਲਣਾ ਚਾਹ ਸਕਦੇ ਹੋ। ਐਲਰਜੀ ਤੋਂ ਪੀੜਤ ਜਾਂ ਸਾਹ ਪ੍ਰਣਾਲੀ ਦੇ ਕਿਸੇ ਰੋਗ ਨਾਲ ਜੂਝ ਰਹੇ ਲੋਕ 10,000 ਕਿਲੋਮੀਟਰ ਤੋਂ ਬਾਅਦ ਨਵਾਂ ਫ਼ਿਲਟਰ ਪਵਾਉਣ ਬਾਰੇ ਸੋਚ ਸਕਦੇ ਹਨ।

ਕੈਬਿਨ ਏਅਰ ਫ਼ਿਲਟਰ ਦੀ ਲਾਗਤ ਕਿੰਨੀ ਹੁੰਦੀ ਹੈ?
Toyota ਕੈਬਿਨ ਏਅਰ ਫਿਲਟਰ $32.95 ਦੀ ਕੀਮਤ ਪਲੱਸ ਇੰਸਟਾਲੇਸ਼ਨ ਤੋਂ ਸ਼ੁਰੂ ਹੁੰਦੇ ਹਨ, ਪਰ ਜੇਕਰ ਤੁਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਨੂੰ ਬਦਲਣ ਦਾ ਕੰਮ ਆਪ ਵੀ ਕਰ ਸਕਦੇ ਹੋ। ਜ਼ਿਆਦਾਤਰ ਵਾਹਨਾਂ ਵਿੱਚ, ਉਹ ਗਲੱਵ ਬੌਕਸ ਦੇ ਪਿੱਛੇ, ਡੈਸ਼ਬੋਰਡ ਦੇ ਹੇਠਾਂ, ਜਾਂ ਹੁੱਡ ਦੇ ਹੇਠਾਂ ਸਥਿਤ ਹੁੰਦੇ ਹਨ। ਉਨ੍ਹਾਂ ਤੱਕ ਪਹੁੰਚਣਾ ਆਸਾਨ ਹੁੰਦਾ ਹੈ, ਧਿਆਨ ਰੱਖੋ ਕਿ ਫ਼ਿਲਟਰ ਨੂੰ ਇੱਕ ਥਾਂ ਅਟਕਾ ਕੇ ਰੱਖਣ ਵਾਲਾ ਕੋਈ ਕਲਿੱਪ ਜਾਂ ਪਿੰਨ ਨਾ ਟੁੱਟੇ।

ਤਦ ਕੀ ਹੋਵੇਗਾ ਜੇ ਤੁਸੀਂ ਆਪਣਾ ਕੈਬਿਨ ਏਅਰ ਫ਼ਿਲਟਰ ਨਹੀਂ ਬਦਲਦੇ?
ਇੱਕ ਕੈਬਿਨ ਏਅਰ ਫਿਲਟਰ ਜੋ ਗੰਦਾ ਹੈ ਜਾਂ ਗੰਦਗੀ ਨਾਲ ਡੱਕਿਆ ਹੋਇਆ ਹੈ, ਗੰਦਗੀ ਨੂੰ ਫਿਲਟਰ ਨਹੀਂ ਕਰੇਗਾ, ਅਤੇ ਉਹਨਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਐਲਰਜੀ ਤੋਂ ਪੀੜਤ ਹਨ ਜਾਂ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਜਿਹੀਆਂ ਸਮੱਸਿਆਵਾਂ ਹਨ। ਇੱਕ ਚੰਗਾ ਸੁਝਾਅ ਇਹ ਹੈ ਕਿ ਹਰ ਫਰਵਰੀ ਜਾਂ ਮਾਰਚ ਮਹੀਨੇ ਆਪਣੇ ਕੈਬਿਨ ਏਅਰ ਫਿਲਟਰ ਨੂੰ ਬਦਲ ਦੇਵੋ ਤਾਂ ਜੋ ਪਰਾਗ-ਕਣਾਂ ਨੂੰ ਤੁਹਾਡੇ ਵਾਹਨ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਜਦੋਂ ਬਸੰਤ ਮੌਕੇ ਐਲਰਜੀ ਦਾ ਮੌਸਮ ਆਉਂਦਾ ਹੈ।

HVAC ਸਿਸਟਮ ਸਮੱਸਿਆਵਾਂ। ਜੇ ਇੱਕ ਕੈਬਿਨ ਏਅਰ ਫਿਲਟਰ ਨੂੰ ਬਹੁਤ ਲੰਮਾ ਸਮਾਂ ਬਦਲਿਆ ਨਾ ਜਾਵੇ, ਤਾਂ ਤੁਹਾਡੇ ਵਾਹਨ ਦੇ HVAC ਸਿਸਟਮ ਨੂੰ ਜ਼ਿਆਦਾ ਕੰਮ ਕਰਨਾ ਪਵੇਗਾ, ਜਿਸ ਨਾਲ ਮੋਟਰ ਸੜ ਸਕਦੀ ਹੈ। ਗੰਦੇ ਜਾਂ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਵੀ ਝੀਤਾਂ ’ਚੋਂ ਹਵਾ ਦੀ ਮਾਤਰਾ ਨੂੰ ਘਟਾ ਦੇਣਗੇ। ਇੰਝ ਕੈਬਿਨ ਦੀ ਹਵਾ ਦਾ ਤਾਪਮਾਨ ਪ੍ਰਭਾਵਿਤ ਹੁੰਦਾ ਹੈ, ਜੋ ਹੀਟਰ ਕੋਰ, ਈਵੈਪੋਰੇਟਰ, ਜਾਂ ਦੋਵਾਂ ਹਿੱਸਿਆਂ ਵਿੱਚੋਂ ਲੰਘਣ ਵਾਲੇ ਹਵਾ ਦੇ ਇੱਕ ਸਥਿਰ ਪ੍ਰਵਾਹ 'ਤੇ ਨਿਰਭਰ ਕਰਦਾ ਹੈ, ਇਸ ਲਈ ਤੁਹਾਡੇ ਕੈਬਿਨ ਏਅਰ ਫਿਲਟਰ ਨੂੰ ਨਾ ਬਦਲਣ ਨਾਲ ਤੁਹਾਡੇ HVAC ਸਿਸਟਮ ਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ।

ਪੂਅਰ ਵਿੰਡੋ ਫ਼ੌਗ ਕਲੀਅਰਿੰਗ। ਇਹ ਇੱਕ ਹੋਰ ਸਮੱਸਿਆ ਤਦ ਪੈਦਾ ਹੋ ਸਕਦੀ ਹੈ ਜਦੋਂ ਹਵਾ ਦੇ ਪ੍ਰਵਾਹ ਵਿੱਚ ਕੋਈ ਵਿਘਨ ਪੈਂਦਾ ਹੋਵੇ, ਤਦ ਤੁਹਾਡੀਆਂ ਵਿੰਡੋਜ਼ ਜਲਦੀ ਸਾਫ਼ ਨਹੀਂ ਹੋਣਗੀਆਂ। ਕੈਬਿਨ ਏਅਰ ਫਿਲਟਰ ਤੋਂ ਆਉਣ ਵਾਲੀ ਘਟੀ ਹੋਈ ਹਵਾ ਦੀ ਗੁਣਵੱਤਾ ਬੰਦ ਹੋ ਜਾਂਦੀ ਹੈ, ਵਿੰਡਸ਼ੀਲਡ 'ਤੇ ਧੁੰਦ ਜਿਹੀ ਜੰਮਣੀ ਸ਼ੁਰੂ ਹੋ ਜਾਂਦੀ ਹੈ।

ਗੰਦੀ ਬਦਬੂ। ਕਦੇ-ਕਦੇ ਤੁਹਾਡੀਆਂ ਝੀਤਾਂ ’ਚੋਂ ਆਉਣ ਵਾਲੀ ਭਿਆਨਕ ਬੋਅ ਬਾਹਰੋਂ ਨਹੀਂ ਆ ਰਹੀ ਹੁੰਦੀ। ਇਹ ਤੁਹਾਡੇ ਕੈਬਿਨ ਏਅਰ ਫਿਲਟਰ ਤੋਂ ਆ ਰਹੀ ਹੋ ਸਕਦੀ ਹੈ। ਗੰਦੇ ਜਾਂ ਬਹੁਤ ਜ਼ਿਆਦਾ ਗੰਦਗੀ ਨਾਲ ਭਰੇ ਹੋਏ ਕੈਬਿਨ ਏਅਰ ਫਿਲਟਰ ਧੂੜ ਭਰੀ, ਗੰਦੀ ਬਦਬੂ ਪੈਦਾ ਕਰ ਸਕਦੇ ਹਨ, ਖਾਸ ਕਰਕੇ ਜਦੋਂ HVAC ਸਿਸਟਮ ਚਾਲੂ ਹੁੰਦਾ ਹੈ।

ਸਿਖਿਅਤ Toyota ਮਾਹਰਾਂ 'ਤੇ ਭਰੋਸਾ ਕਰੋ, ਜੋ ਤੁਹਾਡੀ ਕਾਰ ਨੂੰ ਸਭ ਤੋਂ ਵਧੀਆ ਜਾਣਦੇ ਹਨ

ਅਪੁਇੰਟਮੈਂਟ ਬੁੱਕ ਕਰੋ