Is Your Vehicle Ready for Winter
Other Articles
ਤੁਹਾਨੂੰ ਆਪਣੇ ਵਾਹਨ ਦਾ ਕੈਬਿਨ ਏਅਰ ਫ਼ਿਲਟਰ ਬਦਲਣ ਦੀ ਲੋੜ ਕਿਉਂ ਪੈਦੀ ਹੈ
ਤੁਹਾਨੂੰ ਆਪਣੇ ਵਾਹਨ ਦਾ ਕੈਬਿਨ ਏਅਰ ਫ਼ਿਲਟਰ ਬਦਲਣ ਦੀ ਲੋੜ ਕਿਉਂ ਪੈਦੀ ਹੈ

ਇੱਕ ਕੈਬਿਨ ਏਅਰ ਫਿਲਟਰ ਗੰਦਗੀ, ਧੂੜ, ਧੂੰਆਂ, ਧੁੰਦ, ਪਰਾਗ, ਉੱਲੀ ਅਤੇ ਹੋਰ ਨਿਕਾਸੀਆਂ ਜਿਹੀਆਂ ਚੀਜ਼ਾਂ ਨੂੰ ਹੀਟਿੰਗ, ਵੈਂਟੀਲੇਸ਼ਨ, ਅਤੇ ਏਅਰ ਕੰਡੀਸ਼ਨਿੰਗ (HVAC) ਸਿਸਟਮ ਰਾਹੀਂ ਤੁਹਾਡੇ ਵਾਹਨ ਦੇ ਕੈਬਿਨ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ। ਇਹ ਹੋਰ ਗੰਦਗੀ ਦੇ ਕਣਾਂ ਨੂੰ ਵੀ ਬਾਹਰ ਰੱਖਦਾ ਹੈ, ਜਿਵੇਂ ਕਿ ਕੀੜੇ, ਚੂਹੇ ਦੀਆਂ ਮੀਂਗਣਾਂ, ਅਤੇ ਪੱਤੇ। ਉਹ ਆਮ ਤੌਰ 'ਤੇ ਆਇਤਾਕਾਰ ਅਤੇ ਕਾਗਜ਼ ਅਤੇ ਹੋਰ ਰੇਸ਼ੇਦਾਰ ਪਦਾਰਥਾਂ ਦੇ ਮਿਸ਼ਰਣ ਨਾਲ ਬਣੇ ਹੁੰਦੇ ਹਨ। ਉਨ੍ਹਾਂ ਵਿੱਚ ਗੰਦਗੀ ਨੂੰ ਬਿਹਤਰ ਢੰਗ ਨਾਲ ਫੜਨ ਲਈ ਪਲੀਟਸ (ਵਲ਼ ਜਾਂ ਤੈਹਾਂ) ਦੀ ਵਿਸ਼ੇਸ਼ਤਾ ਹੁੰਦੀ ਹੈ। ਜਦੋਂ ਹਵਾ ਕੈਬਿਨ ਏਅਰ ਫਿਲਟਰ ਵਿੱਚੋਂ ਲੰਘਦੀ ਹੈ, ਤਾਂ ਗੰਦਗੀ ਵਾਹਨ ਵਿੱਚ ਜਾਣ ਦੀ ਬਜਾਏ ਫ਼ਿਲਟਰ ’ਚ ਹੀ ਫਸ ਜਾਂਦੀ ਹੈ। ਅੰਤ ਵਿੱਚ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਜਾਂਦੀ ਹੈ, ਜਿਸ ਕਰ ਕੇ ਫਿਲਟਰ ਨੂੰ ਬਦਲਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਜੋ ਇਸ ਸਬੰਧੀ ਕਾਰਗੁਜ਼ਾਰੀ ਬਿਹਤਰ ਰਹਿ ਸਕੇ।

ਹੋਰ ਜਾਣੋ ›
ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?
ਮਾਰਕਿਟ ਵਿੱਚ ਮਿਲਦੇ ਪਾਰਟਸ ਦੇ ਮੁਕਾਬਲੇ ਜੈਨੁਇਨ ਰੀਪਲੇਸਮੈਂਟ ਪਾਰਟਸ ਹੀ ਕਿਉਂ ਚੁਣੀਏ?

ਭਾਵੇਂ ਅਸੀਂ ਆਪਣੇ ਵਾਹਨਾਂ ਦੀ ਕਿੰਨੀ ਚੰਗੀ ਤਰ੍ਹਾਂ ਦੇਖ-ਭਾਲ ਅਤੇ ਰੱਖ-ਰਖਾਅ ਕਰਦੇ ਹਾਂ, ਪਰ ਫਿਰ ਵੀ ਅੰਤ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਲੋੜ ਪੈਂਦੀ ਹੈ। ਬਹੁਤੀ ਵਾਰ ਇਹ ਆਮ ਤੌਰ 'ਤੇ ਕਿਸੇ ਪਾਰਟ ਦੀ ਟੁੱਟ-ਭੱਜ ਹੋਣ ਕਾਰਨ ਹੁੰਦਾ ਹੈ, ਪਰ ਕਈ ਵਾਰ ਕੋਈ ਰਗੜ ਖਾਂਦੇ ਰਹਿਣਾ ਜਾਂ ਕ੍ਰੈਸ਼ ਜ਼ਿੰਮੇਵਾਰ ਹੁੰਦਾ ਹੈ। ਕਾਰਨ ਜੋ ਵੀ ਹੋਵੇ, ਜੇਕਰ ਤੁਹਾਨੂੰ ਮੁਰੰਮਤ ਕਰਵਾਉਣ ਅਤੇ ਪੁਰਜ਼ਿਆਂ ਦੀ ਲੋੜ ਹੈ, ਤਾਂ ਤੁਹਾਡੇ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਤੁਸੀਂ ਆਪਣੀ ਸਥਾਨਕ ਡੀਲਰਸ਼ਿਪ 'ਤੇ ਜਾ ਸਕਦੇ ਹੋ ਅਤੇ ਅਸਲੀ ਪਾਰਟਸ ਖਰੀਦ ਸਕਦੇ ਹੋ, ਜਾਂ ਤੁਸੀਂ ਕਿਸੇ ਆਮ ਗੈਰੇਜ ਜਾਂ ਆਮ ਮੁਰੰਮਤ ਦੀ ਸਹੂਲਤ 'ਤੇ ਜਾ ਸਕਦੇ ਹੋ ਜੋ ਨੌਨ-ਜੈਨੁਇਨ ਪਾਰਟਸ ਦਿੰਦਾ ਹੈ, ਜਿਸ ਨੂੰ ਆਮ ਤੌਰ 'ਤੇ "ਆਫ਼ਟਰਮਾਰਕਿਟ" ਪਾਰਟਸ ਵਜੋਂ ਜਾਣਿਆ ਜਾਂਦਾ ਹੈ।

ਹੋਰ ਜਾਣੋ ›

ਯਕੀਨੀ ਬਣਾਓ ਕਿ ਤੁਹਾਡਾ ਵਾਹਨ ਸਰਦੀਆਂ ਲਈ ਤਿਆਰ ਹੈ

ਤੁਸੀਂ ਕੈਨੇਡਾ ’ਚ ਭਾਵੇਂ ਕਿਤੇ ਵੀ ਹੋਵੋਂ, ਸਰਦੀਆਂ ਤੁਹਾਡੀ ਡਰਾਈਵਿੰਗ ਨੂੰ ਵਧੇਰੇ ਚੁਣੌਤੀਪੂਰਨ ਬਣਾ ਦਿੰਦੀਆਂ ਹਨ, ਇਸੇ ਲਈ ਸਾਨੂੰ ਉਸ ਦੀ ਤਿਆਰੀ ਲਈ ਸਾਰੇ ਕਦਮ ਚੁੱਕਣੇ ਚਾਹੀਦੇ ਹਨ। ਸਰਦੀਆਂ ਦੇ ਟਾਇਰਾਂ ਤੋਂ ਲੈ ਕੇ ਸਰਦੀਆਂ ਦੇ ਵਾਈਪਰ ਬਲੇਡਜ਼ ਤੱਕ ਬਹੁਤ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਇਹ ਯਕੀਨੀ ਬਣਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਹਨ ਸੁਰੱਖਿਅਤ ਤੇ ਸਰਦੀਆਂ ਲਈ ਤਿਆਰ ਹੋਵੇ। ਇੱਥੇ ਕੁਝ ਨੁਕਤੇ ਦੱਸੇ ਜਾਂਦੇ ਹਨ:

ਸਰਦੀਆਂ ਦੇ ਟਾਇਰ
ਇਹ ਸੋਚ ਕੇ ਆਪਣੀ ਸੁਰੱਖਿਆ ਨਾਲ ਸਮਝੌਤਾ ਨਾ ਕਰੋ ਕਿ ਤੁਸੀਂ ਇਨ੍ਹਾਂ ਸਰਦੀਆਂ ਦੇ ਮੌਸਮ ਦੌਰਾਨ ‘ਆਲ ਸੀਜ਼ਨ’ ਵਾਲੇ ਟਾਇਰਾਂ ਨਾਲ ਕੰਮ ਚਲਾ ਲਵੋਗੇ ਜਾਂ ਸਿਰਫ਼ ਸਰਦੀ ਦੇ ਟਾਇਰ ਵਾਹਨ ਦੇ ਦੋ ਪਹੀਆਂ ’ਤੇ ਬਦਲ ਕੇ ਹੀ ਕੰਮ ਚੱਲ ਜਾਵੇਗਾ। ਸਾਰੇ ਚਾਰੇ ਪਹੀਆਂ ਨੂੰ ਸਰਦੀਆਂ ਦੇ ਟਾਇਰਾਂ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਅਗਲੇ ਪਹੀਏ ਹੋਣ ਤੇ ਚਾਹੇ ਪਿਛਲੇ, ਆਲ-ਵ੍ਹੀਲ ਡਰਾਈਵ ਹੋਵੇ ਜਾਂ ਫ਼ੋਰ-ਵ੍ਹੀਲ ਡਰਾਈਵ। ਟਾਇਰਾਂ ਦਾ ਨਾਂਅ ਭਾਵੇਂ ‘ਆਲ ਸੀਜ਼ਨ’ ਹੁੰਦਾ ਹੈ, ਪਰ ਉਹ ਸਰਦੀਆਂ ਦੇ ਟਾਇਰ ਨਹੀਂ ਹੁੰਦੇ ਅਤੇ ਤੁਹਾਨੂੰ ਉਹ ਟ੍ਰੈਕਸ਼ਨ ਨਹੀਂ ਦੇ ਸਕਦੇ, ਜੋ ਤੁਹਾਨੂੰ ਉਸ ਮੌਸਮ ’ਚ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਜ਼ਰਾ ਕਿਊਬੇਕ ਸੂਬੇ ਬਾਰੇ ਵਿਚਾਰ ਕਰੋ। ਜਦੋਂ ਉਨ੍ਹਾਂ ਨੇ ਸਰਦੀਆਂ ਦੇ ਟਾਇਰਾਂ ਨੂੰ ਕਾਨੂੰਨੀ ਤੌਰ ’ਤੇ ਲਾਜ਼ਮੀ ਬਣਾਇਆ, ਤਾਂ ਉਨ੍ਹਾਂ ਦੇ ਸੜਕ ਹਾਦਸਿਆਂ ’ਚ 20% ਕਮੀ ਆ ਗਈ।

ਬੈਟਰੀ
ਜੇ ਤੁਹਾਡੀ ਕਾਰ, ਟਰੱਕ ਜਾਂ SUV ਤਿੰਨ ਸਾਲ ਪੁਰਾਣੀ ਹੈ, ਤਾਂ ਇਸ ਨੂੰ ਨਵੀਂ ਬੈਟਰੀ ਦੀ ਲੋੜ ਨਹੀਂ ਵੀ ਹੋ ਸਕਦੀ, ਪਰ ਉਸ ਦਾ ਟੈਸਟ ਜ਼ਿਆਦਾਤਰ ਸਰਵਿਸ ਸੁਵਿਧਾਵਾਂ ’ਤੇ ਤੁਰੰਤ, ਬਿਨਾ ਨੁਕਸਾਨ ਦੇ ਅਤੇ ਅਕਸਰ ਮੁਫ਼ਤ ਹੋ ਜਾਂਦਾ ਹੈ (ਟੋਯੋਟਾ ਦੇ ਸਰਵਿਸ ਸੈਂਟਰਜ਼ ’ਤੇ ਇਹ ਮੁਫ਼ਤ ਹੁੰਦਾ ਹੈ)। ਇਸ ਬਾਰੇ ਸੋਚੋ। ਕੀ ਤੁਸੀਂ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਚਾਹੋਗੇ ਕਿ ਜਦੋਂ ਕਿਸੇ ਮੰਗਲਵਾਰ ਨੂੰ ਤੁਹਾਡਾ ਵਾਹਨ ਸਵੇਰੇ 9 ਵਜੇ ਸਰਵਿਸ ਲਈ ਜਾਵੇ, ਤਾਂ ਤੁਹਾਨੂੰ ਅਚਾਨਕ ਪਤਾ ਲੱਗੇ ਕਿ ਉਸ ਨੂੰ ਨਵੀਂ ਬੈਟਰੀ ਦੀ ਜ਼ਰੂਰਤ ਹੈ ਜਾਂ ਐਤਵਾਰ ਦੀ ਰਾਤ ਨੂੰ ਹਾਕੀ ਖੇਡਣ ਤੋਂ ਬਾਅਦ ਰਾਤੀਂ 10 ਵਜੇ ਪੂਰੀ ਤਰ੍ਹਾਂ ਖਾਲੀ ਪਾਰਕਿੰਗ ਵਿੱਚ ਜਦੋਂ ਤਾਪਮਾਨ –30º ਸੈਲਸੀਅਸ ਹੋਵੇ, ਤਦ ਤੁਹਾਨੂੰ ਅਜਿਹੀ ਖ਼ਰਾਬੀ ਦਾ ਪਤਾ ਲੱਗੇ?

ਫ਼ਲੁਇਡਜ਼
ਤੁਹਾਡੇ ਇੰਜਣ ਦੇ ਕੂਲੈਂਟ ਦੀ ਤਾਕਤ ਹਰੇਕ ਪੱਤਝੜ ਦੇ ਮੌਸਮ ਵੇਲੇ ਚੈੱਕ ਹੋਣੀ ਚਾਹੀਦੀ ਹੈ ਤੇ ਲੋੜ ਪੈਣ ’ਤੇ ਉਸ ਨੂੰ ਲੋੜੀਂਦੇ ਪੱਧਰ ਤੱਕ ਕਰਵਾ ਲੈਣਾ ਚਾਹੀਦਾ ਹੈ। ਸਾਡੇ ’ਚੋਂ ਬਹੁਤਿਆਂ ਕੋਲ ਕੂਲੈਂਟ ਦੀ ਤਾਕਤ ਨਾਪਣ ਵਾਲੇ ਟੈਸਟਰ ਨਹੀਂ ਹੁੰਦੇ, ਇਸ ਲਈ ਵਧੀਆ ਇਹੋ ਰਹੇਗਾ ਕਿ ਤੁਸੀਂ ਇਹ ਆਪਣੇ ਸਰਵਿਸ ਪ੍ਰੋਵਾਈਡਰ ’ਤੇ ਛੱਡ ਦੇਵੋ। ਵਾਸ਼ਰ ਦੇ ਪਾਣੀ ਨੂੰ ਚੈੱਕ ਕਰਨ ਦਾ ਕੰਮ ਆਪਣੇ-ਆਪ ਕਰਨਾ ਸੁਖਾਲਾ ਹੈ ਅਤੇ ਤੁਹਾਨੂੰ ਆਪਣੇ ਵਾਹਨ ਵਿੱਚ ਸਾਰਾ ਸਾਲ ਇੱਕ ਵਾਧੂ ਜੱਗ ਰੱਖਣਾ ਚਾਹੀਦਾ ਹੈ, ਖ਼ਾਸ ਤੌਰ ’ਤੇ ਸਰਦੀਆਂ ਦੇ ਮੌਸਮ ਦੌਰਾਨ ਜਦੋਂ ਤੁਹਾਡੇ ਵਾਹਨ ਦੀਆਂ ਖਿੜਕੀਆਂ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਹਨ। ਸਰਦੀਆਂ ਦੌਰਾਨ ਇੰਜਣ ਦੇ ਤੇਲ ਵਿੱਚ ਖਰਾਬੀ ਹੋ ਸਕਦੀ ਹੈ, ਕਿਉਂਕਿ ਠੰਢ ਦਾ ਮੌਸਮ ਸ਼ੁਰੂ ਹੰਦਿਆਂ ਹੀ ਗੈਸ ਜਾਂ ਤੇਲ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇੰਜਣ ਬਲੌਕ ਕੰਡੈਂਸੇਸ਼ਨ (ਜੇ ਤੁਹਾਡਾ ਵਾਹਨ ’ਚ ਹੋਵੇ) ਤੋਂ ਪਾਣੀ ਵਿੱਚ ਗੰਦਗੀ ਬਣਨੀ ਸ਼ੁਰੂ ਹੋ ਜਾਂਦੀ ਹੈ, ਇਸ ਲਈ ਸੀਜ਼ਨ ਸ਼ੁਰੂ ਹੁੰਦੇ ਸਾਰ ਤੁਸੀਂ ਤਾਜ਼ਾ ਤੇਲ ਪਵਾਓ ਤੇ ਫ਼ਿਲਟਰ ਬਦਲਵਾਓ। ਬ੍ਰੇਕ, ਟ੍ਰਾਂਸਮਿਸ਼ਨ ਤੇ ਪਾਵਰ ਸਟੀਅਰਿੰਗ ਦਾ ਫ਼ਲੁਇਡ ਲੈਵਲ ਚੈੱਕ ਕਰਵਾ ਲੈਣਾ ਵੀ ਚੰਗਾ ਰਹਿੰਦਾ ਹੈ।

ਵਾਈਪਰਜ਼
ਵਿੰਡਸ਼ੀਲਡ ਦੇ ਵਾਈਪਰ ਭਾਵੇਂ ਕਿਸੇ ਵੀ ਬ੍ਰਾਂਡ ਦੇ ਕਿਉਂ ਨਾ ਹੋਣ ਤੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਲਏ ਹੋਣ, ਉਹ 18 ਤੋਂ 24 ਮਹੀਨਿਆਂ ਦੇ ਅੰਦਰ ਖ਼ਰਾਬ ਹੋ ਹੀ ਜਾਂਦੇ ਹਨ ਤੇ ਉਨ੍ਹਾਂ ਨੂੰ ਬਦਲਵਾਉਣ ਦੀ ਲੋੜ ਪੈਂਦੀ ਹੈ। ਵਾਈਪਰ ਦੇ ਬਲੇਡ ਜੰਮ ਸਕਦੇ ਹਨ ਤੇ ਬਹੁਤ ਜ਼ਿਆਦਾ ਠੰਢ ਦੇ ਮੌਸਮ ਦੌਰਾਨ ਉਹ ਵਿੰਡਸ਼ੀਲਡ ਉੱਤੇ ਝਰੀਟਾਂ ਪਾ ਸਕਦੇ ਹਨ, ਇਸ ਲਈ ਸਰਦੀਆਂ ਦੇ ਮੌਸਮ ਦੇ ਵਾਈਪਰ ਬਲੇਡਜ਼ ਬਾਰੇ ਸੋਚੋ, ਜੋ ਸਖ਼ਤ ਸਰਦੀ ਦੇ ਮੌਸਮ ਦਾ ਟਾਕਰਾ ਕਰਨ ਲਈ ਖ਼ਾਸ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ। ਵਾਈਪਰ ਦੇ ਮੁਢਲੇ ਆਧਾਰ, ਜਿੱਥੇ ਉਸ ਦੀ ਧੁਰੀ ਹੁੰਦੀ ਹੈ, ਉੱਤੇ ਹਲਕਾ ਜਿਹਾ ਤੇਲ ਛਿੜਕ ਦੇਣਾ ਵੀ ਠੀਕ ਰਹਿੰਦਾ ਹੈ।

ਫ਼ਰਸ਼ ਦੀਆਂ ਮੈਟਸ
ਤੁਹਾਨੂੰ ਵਾਹਨ ਦੇ ਫ਼ਰਸ਼ ਦੀਆਂ ਮੈਟਸ ਨੂੰ ਕਦੇ ਇੱਕ-ਦੂਜੀ ਦੇ ਉੱਤੇ ਨਹੀਂ ਰੱਖਣਾ ਚਾਹੀਦਾ ਜਾਂ ਬਹੁਤੀ ਮੋਟੀ ਮੈਟ ਨਹੀਂ ਵਰਤਣੀ ਚਾਹੀਦੀ, ਕਿਉਂਕਿ ਉਸ ਨਾਲ ਅਚਾਨਕ ਕਦੇ ਤੁਹਾਡਾ ਅਕਸੈਲਰੇਟਰ ਪੈਡਲ ਫ਼ਰਸ਼ ਵਿੱਚ ਜਾਮ ਹੋ ਸਕਦਾ ਹੈ ਤੇ ਉਸ ਦੇ ਨਤੀਜੇ ਬਹੁਤ ਤਬਾਹਕੁੰਨ ਸਿੱਧ ਹੋ ਸਕਦੇ ਹਨ। ਫ਼ਰਸ਼ ਲਈ ਸਰਦੀ ਦੀਆਂ ਮੈਟਸ ਲੈਣ ਬਾਰੇ ਵਿਚਾਰ ਕਰੋ ਕਿ ਤਾਂ ਜੋ ਤੁਹਾਡੀ ਕਾਰਪੈਟਿੰਗ ਤੇ ਫ਼ਰਸ਼ ਦੀਆਂ ਲਾਈਨਰਜ਼ ਉੱਤੇ ਸੜਕਾਂ ’ਤੇ ਖਿਲਾਰੇ ਸਾਲਟ ਦੇ ਦਾਗ਼ ਨਾ ਪੈਣ ਅਤੇ ਸੀਜ਼ਨ ਦੌਰਾਨ ਤੁਹਾਡੇ ਸ਼ੂਅਜ਼ ਨਾਲ ਲੱਗ ਕੇ ਅੰਦਰ ਜਾਣ ਵਾਲੀ ਸਾਰੀ ਬਰਫ਼ ਉਸ ਮੈਟ ’ਤੇ ਨਾ ਲੱਗੀ ਰਹੇ। ਸਾਡਾ ਸੁਝਾਅ ਹੈ ਕਿ ਸਰਦੀਆਂ ਦੇ ਪੂਰੇ ਮੌਸਮ ਦੌਰਾਨ ਕਦੀ-ਕਦਾਈਂ ਆਪਣੀਆਂ ਮੈਟਸ ਨੂੰ ਹਟਾ ਦੇਵੋ ਤੇ ਉਨ੍ਹਾਂ ਨੂੰ ਘਰ ਅੰਦਰ ਕਿਤੇ ਸੁੱਕਣ ਲਈ ਰੱਖ ਦੇਵੋ, ਕਿਉਂਕਿ ਫ਼ਰਸ਼ ਦੀਆਂ ਮੈਟਸ ਉੱਤੇ ਜੰਮੀ ਸਿੱਲ੍ਹ ਕਰ ਕੇ ਹੀ ਮੁੱਖ ਤੌਰ ’ਤੇ ਤੁਹਾਡੇ ਵਾਹਨ ਦੀ ਵਿੰਡਸ਼ੀਲਡ ਅਤੇ ਦਰਵਾਜ਼ਿਆਂ ਦੇ ਸ਼ੀਸ਼ਿਆਂ ਉੱਤੇ ਧੁੰਦ ਜਿਹੀ ਜੰਮ ਜਾਂਦੀ ਹੈ।

ਤੁਹਾਡੇ ਵਾਹਨ ਦੀ ਡਿੱਕੀ ’ਚ ਕੀ ਹੈ?
ਜੇ ਤੁਸੀਂ ਜ਼ਿਆਦਾਤਰ ਸ਼ਹਿਰ ਦੇ ਅੰਦਰ ਹੀ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਡਿੱਕੀ (ਟ੍ਰੰਕ) ਵਿੱਚ ਪੂਰੀ ਸਰਵਾਈਵਲ ਕਿੱਟ ਰੱਖਣ ਦੀ ਜ਼ਰੂਰਤ ਨਹੀਂ ਵੀ ਹੋ ਸਕਦੀ, ਪਰ ਹਰੇਕ ਕੋਲ ਵਾਸ਼ਰ ਫ਼ਲੁਇਡ ਦਾ ਇੱਕ ਕੰਟੇਨਰ, ਬਰਫ਼ ਹਟਾਉਣ ਵਾਲਾ ਇੱਕ ਹਲਕਾ ਜਿਹਾ ਬੇਲਚਾ, ਲਾਈਨਡ ਕੰਮ ਵਾਲੇ ਦਸਤਾਨੇ, ਇੱਕ ਵਧੀਆ ਆਈਸ ਸਕ੍ਰੇਪਰ / ਸਨੋਅ ਬ੍ਰੱਸ਼, ਇੱਕ ਫ਼ਲੈਸ਼ਲਾਈਟ, ਐਮਰਜੈਂਸੀ ਰੀਫ਼ਲੈਕਟਰਜ਼, ਮੁਢਲੀ ਸਹਾਇਤਾ ਦੀ ਕਿੱਟ ਤੇ ਕੁਝ ਫ਼ੋਲਡਿੰਗ ਟ੍ਰੈਕਸ਼ਨ ਮੈਟਸ ਜਿਹਾ ਸਾਮਾਨ ਹੋਣਾ ਚਾਹੀਦਾ ਹੈ। ਜੇ ਤੁਸੀਂ ਕੋਈ ਪੁਰਾਣਾ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਬੂਸਟਰ ਕੇਬਲਜ਼ ਦਾ ਸੈੱਟ ਰੱਖਣ ਦੀ ਜ਼ਰੂਰਤ ਵੀ ਪੈ ਸਕਦੀ ਹੈ। ਅਤੇ ਇਹ ਸਦਾ ਯਕੀਨੀ ਬਣਾਓ ਕਿ ਇਹ ਵਸਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੋਣ। ਮਿੰਨੀ-ਵੈਨਜ਼, ਕ੍ਰੌਸਓਵਰਜ਼ ਤੇ SUVs ’ਚ ਆਮ ਤੌਰ ’ਤੇ ਯਾਤਰੀਆਂ ਦੇ ਬੈਠਣ ਦੀ ਜਗ੍ਹਾ ਤੋਂ ਵੱਖਰਾ ਸਾਮਾਨ ਰੱਖਣ ਲਈ ਕੋਈ ਸਥਾਨ ਹੀ ਨਹੀਂ ਹੁੰਦਾ, ਇਸ ਲਈ ਅਜਿਹੀਆਂ ਵਸਤਾਂ ਨੂੰ ਪੂਰੇ ਸੁਰੱਖਿਅਤ ਤਰੀਕੇ ਨਹੀਂ ਰੱਖਿਆ ਜਾਂਦਾ, ਤਾਂ ਕਿਸੇ ਟੱਕਰ ਜਾਂ ਵਾਹਨ ਪਲਟਣ ਦੌਰਾਨ ਉਛਲਣ ਨਾਲ ਇਹ ਮਾਰੂ ਤਰੀਕੇ ਨਾਲ ਖ਼ਤਰਨਾਕ ਵੀ ਹੋ ਸਕਦੀਆਂ ਹਨ।

ਟਾਇਰਜ਼ ਦੀ ਟ੍ਰੈਕਸ਼ਨ
ਸਾਡੇ ’ਚੋਂ ਬਹੁਤਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਵਾਹਨ ਦੇ ਪਿਛਲੇ ਹਿੱਸੇ ਵਿੱਚ ਵਾਧੂ ਵਜ਼ਨ ਰੱਖਣ ਨਾਲ ਟਾਇਰਾਂ ਨੂੰ ਬਿਹਤਰ ਟ੍ਰੈਕਸ਼ਨ ਮਿਲਦੀ ਹੈ, ਪਰ ਪਿਛਲੇ ਪਾਸੇ ਰੇਤ ਦੇ ਥੈਲੇ ਜਾਂ ਵਾਧੂ-ਘਾਟੂ ਸਾਮਾਨ ਰੱਖਣ ਦਾ ਵਿਚਾਰ ਛੱਡ ਦੇਵੋ। ਜੇ ਤੁਸੀਂ ਇਹ ਸਮਝਦੇ ਹੋ ਕਿ ਕਿਸੇ ਟੱਕਰ ਦੌਰਾਨ ਬਰਫ਼ ਵਾਲਾ ਇੱਕ ਢਿੱਲਾ ਬ੍ਰੱਸ਼ ਤੁਹਾਡੇ ਸਿਰ ਦੇ ਪਿਛਲੇ ਹਿੱਸੇ ’ਚ ਵੱਜ ਕੇ ਤੁਹਾਨੂੰ ਜ਼ਖ਼ਮੀ ਕਰ ਸਕਦਾ ਹੈ, ਤਾਂ ਸੋਚੋ ਕਿ ਪਿੱਛੇ ਪਿਆ 50 ਪੌਂਡ ਵਜ਼ਨੀ ਰੇਤੇ ਦਾ ਥੈਲਾ ਕਿੰਨਾ ਵੱਡਾ ਨੁਕਸਾਨ ਕਰ ਸਕਦਾ ਹੈ। ਸਰਦੀਆਂ ਦੇ ਮੌਸਮ ਦੌਰਾਨ ਆਪਣੇ ਟਾਇਰਜ਼ ਦੀ ਟ੍ਰੈਕਸ਼ਨ ਨੂੰ ਵਧਾਉਣ ਲਈ ਜੇ ਕੋਈ ਵਜ਼ਨ ਰੱਖਣਾ ਹੀ ਹੈ, ਤਾਂ ਉਹ ਤੁਹਾਡੀ ਗੱਡੀ ਦੇ ਟੈਂਕ ਵਿੱਚ ਫ਼ਿਊਲ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਆਪਣੇ ਵਾਹਨ ਦੀ ਟੈਂਕੀ ਪੂਰੀ ਤਰ੍ਹਾਂ ਭਰਵਾ ਕੇ ਰੱਖਣ ਨਾਲ ਜ਼ਮੀਨ ਉੱਤੇ ਵਾਹਨ ਵਧੇਰੇ ਸਥਿਰਤਾ ਨਾਲ ਦੌੜੇਗਾ ਤੇ ਟੈਂਕ ਵਿੱਚ ਸਰਦੀਆਂ ਦੇ ਪਾਣੀ ਦੇ ਦੂਸ਼ਣ ਦਾ ਅਸਰ ਵੀ ਘਟੇਗਾ।

ਸਿਖਿਅਤ Toyota ਮਾਹਰਾਂ 'ਤੇ ਭਰੋਸਾ ਕਰੋ, ਜੋ ਤੁਹਾਡੀ ਕਾਰ ਨੂੰ ਸਭ ਤੋਂ ਵਧੀਆ ਜਾਣਦੇ ਹਨ

ਅਪੁਇੰਟਮੈਂਟ ਬੁੱਕ ਕਰੋ